ਸਿੱਖੀ ਦਾ ਇਤਿਹਾਸ

ਸਿੱਖੀ ਦਾ ਇਤਿਹਾਸ

ਗੁਰੂ ਨਾਨਕ ਦੇਵ (1469–1538), ਸਿੱਖ ਦੇ ਧਰਮ ਦੇ ਮੋਢੀ, ਤਲਵੰਡੀ ਰਾਏ ਭੋਂਏ, ਜਿਸ ਨੂੰ ਅਜਕੱਲ ਨਨਕਾਣਾ ਸਾਹਿਬ ਕਿੰਹਦੇ ਹਨ ਅਤੇ ਇਹ ਪਾਕਿਸਤਾਨ ਵਿੱਚ ਹੈ, ਵਿੱਚ ਪੈਦਾ ਹੋਏ। ਉਹਨਾਂ ਦੇ ਮਾਤਾ ਪਿਤਾ ਹਿੰਦੂ ਸਨ ਅਤੇ ਉਹ ਕੁਲੀਨ ਵਰਗ ਨਾਲ ਸਬੰਧਤ ਸਨ। ਬਚਪਨ ਵਿੱਚ ਨਾਨਕ ਧਰਮ ਰਾਹੀਂ ਪਰਭਾਵਿਤ ਸੀ ਅਤੇ ਜਿੰਦਗੀ ਦੀ ਸੱਚਾਈ ਨੂੰ ਖੋਜ ਨੇ ਅਖੀਰ ਉਹਨਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਉਹ ਹਿੰਦੂ ਸੰਤਾਂ ਦੀ ਤਰਾਂ ਸਾਰਾ ਭਾਰਤ ਘੁੰਮੇ। ਇਸ ਦੌਰਾਨ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਸੰਤ ਕਬੀਰ (1441–1518) ਨੂੰ ਮਿਲੇ ਅਤੇ ਉਹਨਾਂ ਚਾਰ ਮਹੱਤਵਪੂਰਨ ਯਾਤਰਾਵਾਂ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਆਖਿਆ ਜਾਦਾ ਹੈ, ਜੋ ਕਿ ਹਜ਼ਾਰਾਂ ਮੀਲ ਲੰਮੀਆਂ ਸਨ।। 1538 ਵਿੱਚ, ਗੁਰੂ ਨਾਨਕ ਨੇ ਭਾਈ ਲਹਿਣਾ ਜੀ ਨੂੰ, ਆਪਣੇ ਪੁੱਤਰ ਦੀ ਬਜਾਏ ਗੁਰਗੱਦੀ ਲਈ ਚੁਣਿਆ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ। ਉਹਨਾਂ ਨੇ ਮੋਢੀ ਰਾਹੀਂ ਤਿਆਰ ਕੀਤੇ ਕੰਮ ਨੂੰ ਜਾਰੀ ਰੱਖਿਆ। ਗੁਰੂ ਅਮਰਦਾਸ 73 ਸਾਲ ਦੀ ਉਮਰ ਵਿੱਚ 1552 ਵਿੱਚ ਸਿੱਖਾਂ ਦੇ ਤੀਜੇ ਗੁਰੂ ਬਣੇ। ਗੁਰੂ ਅਮਰਦਾਸ ਜੀ ਦੀ ਗੁਰਆਈ ਦੌਰਾਨ ਗੋਵਿੰਦਵਾਲ ਸਿੱਖੀ ਦਾ ਮਹਾਨ ਕੇਂਦਰ ਬਣ ਗਿਆ। ਉਹਨਾਂ ਨੇ ਔਰਤਾਂ ਨੂੰ ਬਰਾਬਰ ਹੱਕ ਦਿਵਾਉਣ, ਸਤੀ ਪਰਥਾ ਦੇ ਰੋਕ ਲਗਾਉਣ ਅਤੇ ਲੰਗਰ ਪਰੰਪਰਾ ਸ਼ੁਰੂ ਕੀਤੀ, ਜਿਸ ਵਿੱਚ 1567, ਵਿੱਚ ਅਕਬਰ ਬਾਦਸ਼ਾਹ ਨੇ ਪੰਜਾਬ ਦੇ ਆਮ ਲੋਕਾਂ ਵਿੱਚ ਬੈਠ ਕੇ ਲੰਗਰ ਛੱਕਿਆ। ਗੁਰੂ ਅਮਰਦਾਸ ਨੇ 140 ਮਿਸ਼ਨਰੀ ਤਿਆਰ ਕੀਤੇ, ਜਿੰਨਾ ਵਿੱਚ 52 ਔਰਤਾਂ ਸਨ, ਜਿੰਨਾ ਸਿੱਖ ਧਰਮ ਦੇ ਪਰਚਾਰ ਨੂੰ ਵਧਾਇਆ। 1574 ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ 95 ਸਾਲ ਦੀ ਉਮਰ ਵਿੱਚ ਉਹਨਾਂ ਆਪਣੇ ਜਵਾਈ, ਭਾਈ ਜੇਠਾ ਜੀ ਨੂੰ ਸਿੱਖਾਂ ਦੇ ਚੌਥੇ ਗੁਰੂ ਬਣਾਇਆ।

ਜੇਠਾ ਜੀ ਗੁਰੂ ਰਾਮਦਾਸ ਦੇ ਰੂਪ ਵਿੱਚ ਗੁਰਗੱਦੀ ਉੱਤੇ ਬੈਠੇ। ਉਹਨਾਂ ਰਾਮਦਾਸਪੁਰ ਨਾਂ ਦਾ ਸ਼ਹਿਰ ਵਸਾਇਆ, ਜਿਸ ਦਾ ਨਾਂ ਬਾਅਦ ਵਿੱਚ ਅੰਮ੍ਰਿਤਸਰ ਬਣ ਗਿਆ। 1581 ਵਿੱਚ, ਗੁਰੂ ਅਰਜਨ ਦੇਵ – ਚੌਥੇ ਗੁਰੂ ਜੀ ਦੇ ਸਭ ਤੋਂ ਵੱਡੇ ਸਪੁੱਤਰ, ਸਿੱਖਾਂ ਦੇ ਪੰਜਵੇਂ ਗੁਰੂ ਬਣੇ। ਹਰਿਮੰਦਰ ਸਾਹਿਬ ਦੇ ਨਿਰਮਾਣ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਸ਼ਬਦਾਂ ਨੂੰ ਲਿਖਵਾਇਆ ਅਤੇ ਗੁਰੂ ਗਰੰਥ ਸਾਹਿਬ ਦੇ ਵਿੱਚ 2000 ਤੋਂ ਵੱਧ ਉਹਨਾਂ ਦੇ ਨਿੱਜੀ ਸ਼ਬਦ ਸ਼ਾਮਲ ਹਨ। 1604 ਵਿੱਚ ਉਹਨਾਂ ਸਿੱਖਾਂ ਦੇ ਪਹਿਲੇ ਧਾਰਮਿਕ ਗਰੰਥ ਦੇ ਰੂਪ ਵਿੱਚ ਆਦਿ ਗਰੰਥ ਦੇ ਨੂੰ ਸਥਾਪਤ ਕਰਵਾਇਆ। 1606 ਵਿੱਚ ਗੁਰੂ ਗਰੰਥ ਸਾਹਿਬ ਵਿੱਚ ਤਬਦੀਲੀਆਂ ਨਾ ਕਰਨ ਤੋਂ ਇਨਕਾਰ ਕਰਨ ਉੱਤੇ ਮੁਗ਼ਲ ਬਾਦਸ਼ਾਹ ਵਲੋਂ ਉਹਨਾਂ ਨੂੰ ਜਿਉਦੇ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ।

ਗੁਰੂ ਹਰਗੋਬਿੰਦ ਜੀ, ਸਿੱਖਾਂ ਦੇ ਛੇਵੇਂ ਗੁਰੂ ਬਣੇ। ਉਹਨਾਂ ਦੋ ਤਲਵਾਰਾਂ ਪਾਈਆਂ - ਇੱਕ ਮੀਰੀ ਦੀ ਅਤੇ ਦੂਜੀ ਪੀਰੀ ਦੀ। ਉਸ ਸਮੇਂ ਤੋਂ, ਸਿੱਖ ਇੱਕ ਫੌਜੀ ਤਾਕਤ ਬਣ ਗਏ ਅਤੇ ਆਪਣੀ ਆਜ਼ਾਦੀ ਲਈ ਜੰਗੀ ਸਿਲਖਾਈ ਦਿੱਤੀ ਜਾਣ ਲੱਗੀ। 1644 ਵਿੱਚ, ਗੁਰੂ ਹਰਿ ਰਾਏ ਸਿੱਖਾਂ ਦੇ ਗੁਰੂ ਬਣੇ ਅਤੇ ਉਹਨਾਂ ਦੇ ਬਾਅਦ ਗੁਰੂ ਹਰਿ ਕ੍ਰਿਸ਼ਨ ਜੀ, ਸਭ ਤੋਂ ਛੋਟੀ ਉਮਰ ਵਿੱਚ 1661 ਈਸਵੀ ਵਿੱਚ। ਗੁਰੂ ਤੇਗ ਬਹਾਦਰ ਜੀ 1665 ਵਿੱਚ ਗੁਰੂ ਬਣੇ ਅਤੇ 1675 ਤੱਕ ਸਿੱਖਾਂ ਦੀ ਅਗਵਾਈ ਕੀਤੀ, ਜਦੋਂ ਤੱਕ ਕਿ ਉਹਨਾਂ ਕਸ਼ਮੀਰੀ ਹਿੰਦੂਆਂ ਵਲੋਂ ਸਹਾਇਤਾ ਦੀ ਬੇਨਤੀ ਕਰਨ ਉੱਤੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਕੁਰਬਾਨੀ ਨਾ ਦੇ ਦਿੱਤੀ

1675 ਈਸਵੀ ਵਿੱਚ, ਔਰਗਜ਼ੇਬ ਨੇ ਸਿੱਖਾਂ ਦੇ ਨੌਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਵਰਜਨਕ ਰੂਪ ਵਿੱਚ ਸ਼ਹੀਦ ਕਰ ਦਿੱਤਾ ਗਿਆ। ਸਿੱਖ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਲੋਕਾਂ ਲਈ ਕੁਰਬਾਨੀ ਦੇਣ ਦੇ ਰੂਪ ਵਿੱਚ ਜਾਣਿਆ ਜਾਦਾ ਹੈ, ਜਿੰਨਾਂ ਨੂੰ ਮੁਗਲ ਬਾਦਸ਼ਾਹ ਇਸਲਾਮ ਵਿੱਚ ਤਬਦੀਲੀ ਕਰਨ ਵਿੱਚ ਅਸਫ਼ਲ ਰਿਹਾ ਹੈ। ਇਸ ਨੇ ਸਿੱਖ ਦੇ ਇਤਿਹਾਸ ਵਿੱਚ ਵੱਡਾ ਮੋੜ ਦਿੱਤਾ। ਅਗਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਕਾਂ ਨੂੰ ਹਥਿਆਰਬੰਦ ਹੋਣਾ ਦਾ ਹੁਕਮ ਦਿੱਤਾ, ਜਿੰਨਾਂ ਨੂੰ ਖਾਲਸਾ ਦੇ ਤੌਰ ਤੇ ਜਾਣਿਆ ਜਾਦਾ ਹੈ। ਗੁਰੂ ਗੋਬਿੰਦ ਸਿੰਘ ਦੇ ਚਾਰੇ ਸ਼ਾਹਿਬਜ਼ਾਦੇ ਸ਼ਹੀਦ ਕਰਨ ਉਪਰੰਤ, ਗੁਰੂ ਜੀ ਨੇ ਔਰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਦੀ ਚਿੱਠੀ ਲਿਖੀ। ਸਿੱਖਾਂ ਦੇ ਅੰਤਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ , ਜਿੰਨਾਂ 1708 ਵਿੱਚ ਗੁਰੂ ਗਰੰਥ ਸਾਹਿਬ ਆਖਰੀ, ਜੁੱਗੋ ਜੁੱਗ ਅਟੱਲ ਗੁਰੂ ਦੇ ਰੂਪ ਵਿੱਚ ਦਰਜਾ ਦਿੱਤਾ।