SadiApni.Com
SIKH ITHAS
Sikha Ute Hamle-ਸਿੱਖਾਂ ਉੱਤੇ ਹਮਲੇ
ਸਿੱਖ ਨੂੰ ਦਰਪੇਸ਼ ਮਸਲੇ ਅਤੇ ਸ਼ੋਸ਼ਣ
ਪੰਜਾਬ, ੧੯੪੭
ਮਾਰਚ ਤੋਂ ਅਗਸਤ 1947 ਵਿੱਚ, ਭਾਰਤ ਦੀ ਵੰਡ ਦੇ ਸਾਲ ਵਿੱਚ ਪੰਜਾਬ ਵਿੱਚ ਸਿੱਖਾਂ ਉੱਤੇ ਮੁਸਲਮ ਲੀਗ ਵਲੋਂ ਮੁਸਲਮ ਲੀਗ-ਸਿੱਖ ਜੰਗ ਦੌਰਾਨ ਕਈ ਹਮਲੇ ਕੀਤੇ ਗਏ। [੧]
ਭਾਰਤ, ੧੯੮੦
ਭਾਰਤ ਵਿੱਚ, ਸਿੱਖਾਂ ਨੂੰ ਇੰਦਰਾ ਗਾਂਧੀ ਦੀ ਮੌਤ ਬਾਅਦ ਕਾਤਲੇਆਮ ਦਾ ਸਾਹਮਣਾ ਕਰਨਾ ਪਿਆ। 1984 ਈਸਵੀ ਵਿੱਚ ਸਾਕਾ ਨੀਲਾ ਤਾਰਾ (Operation Blue Star) , ਜਿਸ ਵਿੱਚ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿ ਦੇ ਖਾੜਕੂ ਸਾਥੀਆਂ ਨੂੰ ਮਾਰ ਦਿੱਤਾ ਗਿਆ, ਦੇ ਰੋਸ ਵਜੋਂ ਇੰਦਰਾ ਦੇ ਸੁਰੱਖਿਆ ਅਮਲੇ ਦੇ ਦੋ ਸਿੱਖਾਂ ਵਲੋਂ ਉਸ ਨੂੰ ਮਾਰ ਦਿੱਤਾ ਗਿਆ ਸੀ। ਗੱਲਬਾਤ ਅਸਫ਼ਲ ਰਹਿਣ ਉਪਰੰਤ, ਇੰਦਰਾ ਗਾਂਧੀ ਨੇ ਫੌਜ ਨੂੰ ਹਰਿਮੰਦਰ ਸਾਹਿਬ ਉੱਤੇ ਹਮਲੇ ਦਾ ਹੁਕਮ ਦੇ ਦਿੱਤਾ। ਜਵਾਬੀ ਲੜਾਈ ਵਿੱਚ 83 ਫੌਜੀ ਅਤੇ 493 ਸਿੱਖਾਂ ਸਮੇਤ ਕਈ ਬੇਗੁਨਾਹ ਲੋਕ ਮਾਰੇ ਗਏ। ਸਿੱਖ ਆਪਣੇ ਧਾਰਮਿਕ ਥਾਂ ਉੱਤੇ ਫੌਜਾਂ ਦੀ ਵਰਤੋਂ ਕਰਨ ਨੂੰ ਨਾ-ਭੁੱਲਣਯੋਗ ਜ਼ਖਮ ਮੰਨਿਆ ਅਤੇ ਉਸ ਦੇ ਕਤਲ ਨੂੰ ਇਸ ਦਾ ਜਵਾਬ ਕਿਹਾ ਗਿਆ। ਸਰਕਾਰ ਦੇ ਹਾਮੀਆਂ ਵਲੋਂ ਹਰਿਮੰਦਰ ਸਾਹਿਬ ਵਿੱਚ ਖਾੜਕੂਆਂ ਨੂੰ ਬਾਹਰ ਕੱਢਣ ਲਈ ਇਸ ਨੂੰ ਠੀਕ ਕਿਹਾ ਗਿਆ, ਕਿਉਕਿ ਉਹਨਾਂ ਵੱਡੀ ਮਾਤਰਾ ਵਿੱਚ ਅਸਲਾ ਉਥੇ ਜਮਾਂ ਕਰ ਲਿਆ ਗਿਆ ਸੀ ਅਤੇ ਫੌਜੀ ਕਾਰਵਾਈ ਦੌਰਾਨ ਇਸ ਦੀ ਪੁਸ਼ਟੀ ਵੀ ਹੋਈ ਹੈ। ਇੰਦਰਾ ਦੀ ਮੌਤ ਦੀ ਸ਼ਾਮ ਨਵੀਂ ਦਿੱਲੀ ਵਿੱਚ ਗਾਂਧੀ ਦੀ ਕਾਂਗਰਸ ਪਾਰਟੀ ਦੇ ਕੁਝ ਭੜਕੇ ਹੋਏ ਮੈਂਬਰ ਵਲੋਂ ਸਿੱਖਾਂ ਕਮਿਊਨਟੀ ਉੱਤੇ ਹਮਲਾ ਕੀਤਾ ਗਿਆ, ਫਿਰ ਉਸ ਦੇ ਪੁੱਤ ਰਾਜੀਵ ਗਾਂਧੀ, ਜੋ ਕਿ ਪਰਧਾਨ ਮੰਤਰੀ ਬਣਨ ਜਾ ਰਿਹਾ ਸੀ, ਦੇ ਕੰਟਰੋਲ ਹੇਠ ਜਾਰੀ ਰਿਹਾ ਹੈ। ਇਸ ਧਾਰਮਿਕ ਕਤਲੇਆਮ ਦੇ ਨਤੀਜੇ ਵਜੋਂ ਹਜ਼ਾਰਾਂ ਸਿੱਖ ਮਾਰੇ ਗਏ ਸਨ। [੨]
ਅਮਰੀਕਾ, ੨੦੦੦
ਲੱਖਾਂ ਸਿੱਖ-ਅਮਰੀਕੀ ਅਮਰੀਕਾ ਵਿੱਚ ਵਸਦੇ ਹਨ ਅਤੇ ਉੱਚ ਦਰਜੇ ਦਾ ਸਨਮਾਨ ਅਤੇ ਧਾਰਮਿਕ ਸਹਿਸ਼ਨਸ਼ੀਲਤਾ ਹਾਸਲ ਕਰਦੇ ਹਨ। ਕੁਝ ਸਮੇਂ ਤੱਕ ਬਹੁਤ ਸਾਰੇ ਅਮਰੀਕੀ ਅਮਰੀਕਾ ਵਿੱਚ ਸਿੱਖਾਂ ਦੀ ਮੌਜੂਦਗੀ ਤੋਂ ਬੇਖ਼ਬਰ ਸਨ ਅਤੇ ਸਿੱਖਾਂ ਨੂੰ ਇਸਲਾਮ ਦੇ ਅਨੁਵਾਈ ਸਮਝਦੇ ਸਨ 11 ਸਤੰਬਰ 2001 ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ 'ਤੇ ਹਮਲੇ ਦੇ 300 ਕੇਸ ਦਰਜ ਹੋਏ, ਜਿੰਨਾਂ ਵਿੱਚ ਦੋ ਦੀ ਮੌਤ ਹੋ ਗਈ। [੩]ਹਮਲਾਵਰਾਂ ਨੇ ਗਲਤੀ ਨਾਲ ਸਿੱਖਾਂ ਨੂੰ ਇਸਲਾਮ ਦੇ ਅਨੁਆਈ ਸਮਝ ਲਿਆ। ਅਮਰੀਕੀ ਸੈਨੇਟ ਨੇ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਸਿੱਖ-ਅਮਰੀਕੀ ਦੇ ਵਿਰੁਧ ਧਾਰਮਿਕ ਕੱਟੜਤਾ ਨੂੰ ਅਪਰਾਧ ਠਹਿਰਾਇਆ। ਸੈਨੇਟ ਕੰਨਕਰੰਟ ਰੈਜ਼ੋਲੇਸ਼ਨ 74 ਦੀਆਂ ਸਤਰਾਂ ਅਤੇ ਸੈਟੇਟਰ ਰਿਚਰਡ ਡੁਰਬਿਨ ਰਾਹੀਂ ਦਿੱਤੀ ਸ਼ੁਰੂਆਤੀ ਜਾਣਕਾਰੀ 2 ਅਕਤੂਬਰ ਕਾਂਗਰਸ ਰਿਕਾਰਡ 'ਚ ਉਪਲੱਬਧ ਹੈ: U.S. Senate condemns bigotry against Sikhs
ਫਰਾਂਸ, ੨੦੦੦
ਫਰਾਂਸ ਸਰਕਾਰ ਨੇ ਸਤੰਬਰ 2003 ਤੋਂ ਬੱਚਿਆਂ ਨੂੰ ਸਕੂਲਾਂ ਵਿੱਚ ਉਹਨਾਂ ਦੇ ਧਾਰਮਿਕ ਚਿੰਨ ਪਹਿਨਣ ਉੱਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਕਾਨੂੰਨ ਦਾ ਮਕਸਦ ਸਕੂਲਾਂ ਵਿੱਚ ਇਸਲਾਮਿਕ ਸਕਾਰਫ਼ 'ਤੇ ਪਾਬੰਦੀ ਲਗਾਉਣਾ ਸੀ, ਪਰ ਸਿੱਖਾਂ ਦੀ ਪੱਗ ਵੀ ਇਸ ਵਿੱਚ ਆ ਗਈ। ਹਾਲਾਂ ਕਿ ਫਰਾਂਸ 'ਚ ਸਿੱਖਾਂ ਦੀ ਗਿਣਤੀ ਮਸਾਂ 5,000-7,000 ਹੈ, ਪਰ ਅੰਤਰਰਾਸ਼ਟਰੀ ਤੌਰ 'ਤੇ ਸਿੱਖਾਂ ਨੇ ਆਪਣੀਆਂ ਸਰਕਾਰਾਂ ਦੇ ਜ਼ੋਰ ਪਾਇਆ ਉਹ ਫਰਾਂਸ ਨੂੰ ਜਾਂ ਤਾਂ ਇਸ ਪਾਬੰਦੀ ਨੂੰ ਹਟਾਉਣ ਜਾਂ ਸਿੱਖਾਂ ਨੂੰ ਛੋਟ ਦੇਣ ਬਾਰੇ ਮਜਬੂਰ ਕਰਨ, ਜਦੋਂ 4 ਸਿੱਖਾਂ ਨੂੰ ਪਹਿਲੇ ਸਮੈਸਟਰ ਦੀ ਪੜਾਈ ਛੱਡਣੀ ਪਈ ਸੀ।