Shri Guru Tegbahadr Ji-

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ 7ਜੁਲਾਈ ਸੰਨ 1656 ਨੂੰ ਕੀਰਤਪੁਰ ਜਿਲਾ ਹੁਸ਼ਿਆਰਪੁਰ ਵਿਖੇ ਹੋਇਆ.

ਗੁਰੂ ਹਰਿਰਾਇ ਜੀ ਨੇ ਫੈਸਲਾ ਕੀਤੀ ਸੀ ਕਿ ਜਾਲਮ ਔਰੰਗਜੇਬ ਦੇ ਮੱਥੇ ਨਹੀਂ ਲੱਗਣਾ ਅਤੇ ਆਪਣੇ ਛੋਟੇ ਸਪੁੱਤਰ ਨੂੰ ਗੁਰਗੱਦੀ ਦੇਣ ਲੱਗਿਆਂ ਕਿਹਾ ਸੀ ਕਿ ਉਹ ਵੀ ਇਸ ਜਾਲਮ ਬਦਸ਼ਾਹ ਦੇ ਮੱਥੇ ਨਾ ਲੱਗੇ.

ਰਾਜਾ ਜੈ ਸਿੰਘ ਤੇ ਦਿੱਲੀ ਦੀਆਂ ਸੰਗਤਾ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਜੀ ਦਿੱਲੀ ਨੂੰ ਰਵਾਨਾ ਹੋ ਗਏ ਅਤੇ ਅੰਬਾਲਾ ਵਿਖੇ ਗਏ ਤਾਂ ਇੱਕ ਹੰਕਾਰੀ ਬ੍ਰਾਹਮਣ ਲਾਲ ਚੰਦ ਕਹਿਣ ਲੱਗਾ ਕਿ ਆਪ ਹਰਿਕ੍ਰਿਸ਼ਨ ਅਖਵਾਉਂਦੇ ਹੋ ਅਤੇ ਇਸ ਤਰ੍ਹਾਂ ਸ਼੍ਰੀ ਕਿਸ਼ਨ ਜੀ ਨਾਲੋਂ ਵੀ ਵੱਡੇ ਬਣਦੇ ਹੋ. ਸ਼੍ਰੀ ਕਿਸ਼ਨ ਜੀ ਨੇ ਗੀਤਾ ਰਚੀ ਤੁਸੀਂ ਉਸ ਦੇ ਅਰਥ ਕਰਕੇ ਹੀ ਵਿਖਾ ਦੇਵੋ ਤਾਂ ਮੈਂ ਮੰਨਾਗਾ.

ਗੁਰੂ ਜੀ ਨੇ ਕਿਹਾ ਮੈਂ ਤਾਂ ਅਕਾਲ ਪੁਰਖ ਦਾ ਸੇਵਕ ਹਾਂ. ਆਪ ਪਿੰਡ ਵਿਚੋਂ ਕਿਸੇ ਨੂੰ ਵੀ ਲੈ ਆਉ, ਉਹ ਤੁਹਾਡੇ ਲਈ ਗੀਤਾ ਦਾ ਅਰਥ ਕਰ ਦੇਵੇਗਾ. ਪੰਡਤ ਛੱਜੂ ਝੀਵਰ ਨੂੰ ਲੈ ਆਇਆ, ਜੋ ਮਹਾਂ ਮੂਰਖ ਅਤੇ ਗੂੰਗਾ ਸੀ. ਗੁਰੂ ਸਾਹਿਬ ਨੇ ਉਸ ਦੇ ਸਿਰ ਤੇ ਆਪਣੀ ਛੜੀ ਰੱਖੀ ਅਤੇ ਕਿਹਾ ਕਿ ਗੀਤਾ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ. ਇਹ ਇਲਾਹੀ ਕੌਤਕ ਵੇਖ ਕੇ ਪੰਡਤ ਲਾਲ ਚੰਦ ਆਪਣਾ ਹੰਕਾਰ ਛੱਡ, ਗਰੂ ਸਾਹਿਬ ਦੇ ਚਰਨਾਂ ਤੇ ਢਹਿ ਪਿਆ ਅਤੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ.

ਆਪ ਜੀ ਨੇ ਦਿੱਲੀ ਸ਼ਹਿਰ ਦੇ ਲੋਕਾਂ ਨੂੰ ਚੇਚਕ ਦੀ ਬੀਮਾਰੀ ਤੋਂ ਬਚਾ ਕੇ ਉਨ੍ਹਾਂ ਤੇ ਮਿਹਰ ਭਰਿਆ ਹੱਥ ਰਖਿਆ ਅਤੇ ਉਨ੍ਹਾਂ ਦਾ ਕਸ਼ਟ ਆਪਣੇ ਸਰੀਰ ਤੇ ਲੈ ਲਿਆ. ਇਹ ਕੌਤਕ ਵਰਤਾ ਕੇ ਆਪ ਜੀ ਜੋਤੀ ਜੋਤ ਸਮਾ ਗਏ.