Shri Guru Ram Das Ji-ਗੁਰੂ ਰਾਮਦਾਸ ਸਾਹਿਬ ਜੀ

ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ 24 ਸਤੰਬਰ ਸੰਨ 1534 ਨੂੰ ਪਿਤਾ ਸ਼੍ਰੀ ਹਰਿਦਾਸ ਜੀ ਦੇ ਗ੍ਰਹਿ, ਮਾਤਾ ਦਇਆ ਕੌਰ ਤੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ. ਆਪ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਭਾਨੀ ਜੀ ਨਾਲ ਹੋਇਆ . ਵਿਆਹ ਉਪਰੰਤ ਆਪ ਜੀ ਗੁਰੂ ਅਮਰਦਾਸ ਜੀ ਦੇ ਪਾਸ ਹੀ ਰਹਿਣ ਲੱਗੇ ਅਤੇ ਤਨ ਮਨ ਨਾਲ ਸੇਵਾ ਕੀਤੀ. ਆਪ ਜੀ ਨਿਮਰਤਾ ਅਤੇ ਗਰੀਬੀ ਦੇ ਪੁੰਜ ਸਨ.

ਗੁਰੂ ਅਮਰਦਾਸ ਸਾਹਿਬ ਜੀ ਤਾਂ ਜਾਣਦੇ ਸਨ ਕਿ ਭਾਈ ਰਾਮ ਦਾਸ ਜੀ ਹੀ ਗੁਰਗੱਦੀ ਪੂਰੀ ਤਰ੍ਹਾਂ ਸੰਭਾਲ ਸਕਦੇ ਹਨ, ਆਪ ਜੀ ਨੇ ਲੁਕਾਈ ਨੂੰ ਦੱਸਣਾ ਸੀ ਕਿ ਪੁੱਤਰਾਂ, ਜਵਾਈ ਅਤੇ ਹੋਰ ਗੁਰਸਿੱਖਾਂ ਨੇ ਕੌਲ ਪੂਰੀ ਤਰ੍ਹਾਂ ਨਹੀਂ ਪਾਲਿਆ.

ਇੱਕ ਵਾਰ ਗੁਰੂ ਜੀ ਨੇ ਆਪਣੇ ਦੋਹਾਂ ਜਵਾਈਆਂ ਨੂੰ ਥੜ੍ਹੇ ਬਣਾਉਣ ਦਾ ਹੁਕਮ ਦਿੱਤਾ. ਦੋਹਾਂ ਨੇ ਥੜ੍ਹੇ ਬਣਾਏ. ਸ਼ਾਮ ਨੂੰ ਗੁਰੂ ਜੀ ਨੇ ਵੇਖ ਕੇ ਕਹਿ ਦਿੱਤਾ "ਇਹ ਠੀਕ ਨਹੀਂ ਹੈ, ਢਾਹ ਕੇ ਫਿਰ ਬਣਓ." ਜਦੋਂ ਫਿਰ ਬਣਾਏ ਗਏ ਤਾਂ ਗੁਰੂ ਜੀ ਨੇ ਫਿਰ ਢੁਆ ਦਿੱਤੇ. ਤੀਜੀ ਵਾਰ ਫਿਰ ਢਾਹੁਣ ਦਾ ਹੁਕਮ ਦਿੱਤਾ ਤਾਂ ਗੁਰੂ ਸਾਹਿਬ ਜੀ ਨੇ ਵੱਡੇ ਜਵਾਈ ਭਾਈ ਰਾਮਾ ਜੀ ਨੇ ਕਿਹਾ ਜੀ ਮੈਥੋਂ ਇਸ ਤੋਂ ਚੰਗਾ ਥੜ੍ਹਾ ਨਹੀਂ ਬਣ ਸਕਦਾ.

ਪਰ ਰਾਮਦਾਸ ਜੀ ਥੜ੍ਹਾ ਢਾਹ ਕੇ ਫਿਰ ਬਣਾਉਣ ਲੱਗ ਪਏ. ਇਸ ਤਰ੍ਹਾਂ ਗੁਰੂ ਜੀ ਦੇ ਬਚਨ ਮੰਨ ਕੇ ਸੱਤ ਵਾਰੀ ਥੜ੍ਹਾ ਬਣਾਇਆ, ਗੁਰੂ ਜੀ ਦੀ ਬਖਸ਼ਸ਼ ਲਈ ਅਤੇ ਹੁਕਮ ਮੰਨਣ ਦੀ ਪਰੀਖਿਆ ਵਿੱਚ ਸਫਲ ਰਹੇ. ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਕਰਨ ਦੀ ਅਤੇ ਗੁਰੂ ਜੀ ਦੀ ਆਗਿਆ ਮੰਨਣ ਦੀ ਸਿੱਖਿਆ ਦਿੱਤੀ.

ਆਪ ਜੀ 1581 ਈ. ਵਿੱਚ ਜੋਤੀ ਜੋਤ ਸਮਾ ਗਏ. ਆਪ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ.