SadiApni.Com
SIKH ITHAS
Shri Guru Arjun Dev Ji-ਗੁਰੂ ਅਰਜਨ ਦੇਵ
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ ਸੰਨ 1563 ਈ.ਨੂੰ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ,ਗੋਇੰਦਵਾਲ ਵਿਖੇ ਹੋਇਆ. ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ.ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਜੇਠ ਦੀਆਂ ਕੜਕਦੀਆਂ ਧੁੱਪਾ ਵਿੱਚ ਖੜੇ ਰੱਖਿਆ, ਉਬਲਦੇ ਪਾਣੀ ਵਿੱਚ ਉਬਾਲਿਆ,ਤੱਤੀ ਤਵੀ ਤੇ ਬਿਠਾ ਤੱਤਾ ਤੱਤਾ ਰੇਤਾ ਸਿਰ ਤੇ ਪਾ ਕੇ ਸ਼ਹੀਦ ਕਰ ਦਿੱਤਾ.
ਸ਼ੁਰੂ ਤੋਂ ਹੀ ਗੁਰੂ ਜੀ ਦੇ ਵੱਡੇ ਭਰਾਤ ਪ੍ਰਿਥੀ ਚੰਦ ਆਪ ਜੀ ਨਾਲ ਵੈਰ ਵਿਰੋਧ ਕਰਦੇ ਸਨ ਅਤੇ ਡਰਦੇ ਸਨ ਕਿ ਆਪ ਜੀ ਗੁਰਗੱਦੀ ਦੇ ਵਾਰਸ ਨਾ ਬਣ ਬੈਠਣ. ਜਦੋਂ ਆਪ ਪੰਜਵੇ ਗੁਰੂ ਜੀ ਬਣੇ ਤਾਂ ਪ੍ਰਿਥੀ ਚੰਦ ਹੋਰ ਵੀ ਅੱਗ ਬਬੂਲਾ ਹੋ ਗਿਆ. ਇੱਕ ਸਾਜ਼ਿਸ਼ ਦੇ ਅਧੀਨ ਉਸ ਨੇ ਮੁਗਲ ਸਰਕਾਰ ਨਾਲ ਮਿਲ ਕੇ ਜਰਨੈਲ ਸੁਲਾਹੀ ਖਾਂ ਨੂੰ ਗੁਰੂ ਜੀ ਤੇ ਚੜ੍ਹਾਈ ਕਰਨ ਵਾਸਤੇ ਫੌਜਾਂ ਸਮੇਤ ਭਿਜਵਾਇਆ.
ਖਬਰ ਮਿਲਣ ਤੇ ਸੰਗਤ ਨੇ ਗੁਰੂ ਸਾਹਿਬ ਨੂੰ ਸੁਚੇਤ ਕੀਤਾ ਕਿ ਸੁਲਾਹੀ ਖਾਂ ਆ ਰਿਹਾ ਹੈ. ਕਿਉਂ ਨਾ ਆਪ ਜੀ ਉਸ ਨੂੰ ਸੁਲਾਹ ਸਫਾਈ ਦਾ ਖਤ ਭੇਜੋ. ਗੁਰੂ ਜੀ ਖਾਮੋਸ਼ ਰਹੇ ਅਤੇ ਸਭ ਨੂੰ ਹੌਸਲਾ ਦੇਂਦੇ ਰਹੇ. ਸੁਲਾਹੀ ਖਾਂ ਘੋੜੇ ਸਮੇਤ ਇੱਕ ਭੱਠੇ ਵਿੱਚ ਡਿੱਗ ਪਿਆ ਤੇ ਵਿੱਚ ਹੀ ਸੜ ਮਰਿਆ.
ਕੁਝ ਚਿਰ ਮਗਰੋਂ ਪ੍ਰਿਥੀਚੰਦ ਸੁਲਾਹੀ ਖਾਂ ਨੇ ਭਤੀਜੇ ਸੁਲਭੀ ਖਾਂ ਨੂੰ ਚੜ੍ਹਾ ਲਿਆਇਆ.ਪਰ ਉਹ ਰਾਹ ਵਿੱਚ ਹੀ ਇੱਕ ਸੱਯਦ ਦੇ ਹੱਥੋਂ ਮਾਰਿਆ ਗਿਆ. ਪ੍ਰਿਥਿਆ ਹਰ ਗੱਲੇ ਗੁਰੂ ਜੇ ਨਾਲ ਸ਼ਰੀਕਾ ਕਰਦਾ ਰਿਹਾ. ਪਰ ਗੁਰੂ ਜੀ ਸ਼ਾਤੀ ਦੇ ਪੁੰਜ ਸਨ ਉਨ੍ਹਾਂ ਨੇ ਕਦੀ ਕੋਈ ਬਦਲਾ ਨਹੀ ਲਿਆ ਵਰਨ ਮਕਾਨਾਂ ਤੇ ਜਮੀਨਾਂ ਆਦਿ ਦੀ ਪੱਕੀ ਆਮਦਨ ਵੀ ਪ੍ਰਿਥੀਏ ਤੇ ਸ਼੍ਰੀ ਮਹਾ ਦੇਵ ਦੇ ਹਵਾਲੇ ਕਰ ਦਿੱਤੀ ਸੀ.
ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਜੇਠ ਦੀਆਂ ਕੜਕਦੀਆਂ ਧੁੱਪਾ ਵਿੱਚ ਖੜੇ ਰੱਖਿਆ ,ਉਬਲਦੇ ਪਾਣੀ ਵਿੱਚ ਉਬਾਲਿਆ,ਤੱਤੀ ਤਵੀ ਤੇ ਬਿਠਾ ਤੱਤਾ ਤੱਤਾ ਰੇਤਾ ਸਿਰ ਤੇ ਪਾ ਕੇ ਤਸੀਹੇ ਦਿੱਤੇ ਅਤੇ 25 ਮਈ 1606 ਈ. ਨੂੰ ਰਾਵੀ ਦਰਿਆ ਦੀ ਭੇਟਾ ਕਰਕੇ ਸ਼ਹੀਦ ਕਰ ਦਿੱਤਾ.