Shri Guru Amar Das Ji-ਗੁਰੂ ਅਮਰਦਾਸ ਜੀ

ਗੁਰੂ ਅਮਰਦਾਸ ਜੀ ਦਾ ਜਨਮ 5 ਮਈ ਸੰਨ1479 ਵਿੱਚ ਪਿਤਾ ਸ਼੍ਰੀ ਤੇਜਭਾਨ ਜੀ ਦੇ ਗ੍ਰਹਿ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਬਾਸਰਕੇ ,ਜਿਲਾ ਅੰਮ੍ਰਿਤਸਰ ਵਿਖੇ ਹੋਇਆ. ਆਪ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਧੀ ਦੇ ਮੁੱਖੋਂ ਗੁਰੂ ਨਾਨਕ ਦੇਵ ਜੀ ਬਾਣੀ ਸੁਣੀ ਅਤੇ ਪ੍ਰੇਮ ਹੋਰ ਜਾਗਿਆ ਆਪ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ. ਆਪ ਜੀ ਨੇ ਬਾਉਲੀ ਸਾਹਿਬ ਬਣਵਾਈ, ਸੰਗਤ ਅਤੇ ਪੰਗਤ ਦੀ ਪਰੰਪਰਾ ਤੇ ਜੋਰ ਦਿੱਤਾ, ਸਮਾਜ ਸੁਧਾਰ, ਸਤੀ ਦੀ ਰਸਮ ਦਾ ਖੰਡਨ ਕੀਤਾ.

ਗੁਰੂ ਅਮਰਦਾਸ ਸਾਹਿਬ ਜੀ ਜਦ ਗੁਰੂ ਅੰਗਦ ਸਾਹਿਬ ਜੀ ਤੋਂ ਮਿਲੇ ਉਸ ਸਮੇਂ ਆਪ ਜੀ ਦੀ ਉਮਰ ਲਗ ਭਗ 61 ਸਾਲ ਵਰ੍ਹੇ ਦੀ ਸੀ ਆਪ ਜੀ ਨੇ ਸਦਾ ਸੱਚੇ ਮਨ ਨਾਲ ਗੁਰੂ ਜੀ ਦੀ ਸੇਵਾ ਕੀਤੀ. ਆਪ ਜੀ ਅੰਮ੍ਰਿਤ ਵੇਲੇ ਉੱਠ ਕੇ ਲਗ ਭਗ ਪੰਜ ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ.

ਆਪ ਜੀ ਬਹੁਤ ਨਿਮਰਤਾ ਨਾਲ ਵਚਨ ਕਰਦੇ ਸਨ. ਇੱਕ ਦਿਨ ਭਰੀ ਸਿਆਲ ਦੀ ਰੱਤ ਵਿੱਚ ਆਪ ਆਪਣੇ ਨੇਮ ਮੁਤਾਬਕ ਬਿਆਸ ਤੋਂ ਜਲ ਦੀ ਗਾਗਰ ਲਿਆ ਰਹੇ ਸੀ. ਘੁੱਪ ਹਨੇਰਾ ਹੋਣ ਕਰਾਨ ਆਪ ਰਾਹ ਦਾ ਪਤਾ ਨਾ ਲੱਗਾ ਅਤੇ ਆਪ ਜੁਲਾਹੇ ਦੇ ਖੱਡੀ ਵਿੱਚ ਡਿੱਗ ਪਏ ਪਰ ਗਾਗਰ ਨਾ ਡਿੱਗਣ ਦਿੱਤੀ. ਖੜਾਕ ਸੁਣ ਕੇ ਜੁਲਾਹੇ ਨੇ ਕਿਹਾ, " ਕੋਈ ਖੱਡੀ ਵਿੱਚ ਡਿੱਗ ਪਿਆ ਜਾਪਦਾ ਹੈ, ਪਤਾ ਨਹੀਂ ਕੌਣ ਹੈ." ਜੁਲਾਹੀ ਨੇ ਉੱਤਰ ਦਿੱਤਾ ਹੋਣਾ ਏ ਅਮਰੂ ਨਿਥਾਂਵਾ, ਜੋ ਆਪਣੇ ਕੁੜਮਾਂ ਦੇ ਦਰ ਟੁੱਕਰ ਖਾਂਦਾ ਫਿਰਦਾ ਏ. ਇਹਦਾ ਕੁੜਮ ਵੀ ਪਖੰਡੀ ਗੁਰੂ ਬਣ ਕੇ ਲੁਕਾਈ ਨੂੰ ਆਪਣੇ ਪਿੱਛੇ ਲਾ ਰਿਹਾ ਹੈ.

ਆਪ ਜੀ ਉੱਠੇ, ਗੁਰੂ ਜੀ ਦੀ ਨਿੰਦੀਆ ਨਾ ਸਹਰਾਦੇ ਹੋਏ ਕਹਿਣ ਲੱਗੇ, ਕਮਲੀਏ ਮੇਰਾ ਗੁਰੂ ਦੀਨ ਦੁਨੀਆ ਦਾ ਮਾਲਿਕ ਹੈ. ਮੈਨੂੰ ਉਸ ਦਾ ਟਿਕਾਣਾ ਮਿਲ ਗਿਆ ਹੈ, ਮੈ ਨਿਥਾਵਾਂ ਕਿਵੇਂ ਹੋਇਆ. ਦਿਨ ਚੜ੍ਹੇ ਗੁਰੂ ਜੀ ਨੇ ਆਪ ਜੀ ਪਾਸੋਂ ਰਾਹ ਵਿੱਚ ਵਾਪਰੀ ਘਟਨਾ ਦਾ ਹਾਲ ਪੁੱਛਿਆ. ਇੰਨੇ ਨੂੰ ਜੁਲਾਹਾ ਵੀ ਉੱਥੇ ਹੀ ਆ ਗਿਆ. ਉਸ ਨੇ ਰੋਂਦੇ ਕੁਰਲਾਉਂਦੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਜੁਲਾਹੀ ਉਦੋਂ ਦੀ ਕਮਲੀ ਹੋ ਗਈ ਹੈ. ਮਹਰਾਜ ਇਸ ਨੂੰ ਬਖਸ਼ ਲਵੋ.

ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਵੱਲ ਇਸ਼ਾਰਾ ਕੀਤਾ.ਆਪ ਜੀ ਨੇ ਮਿਹਰ ਭਰੀ ਨਜ਼ਰ ਜੁਲਾਹੀ ਤੇ ਪਾਈ ਅਤੇ ਜੁਲਾਹੀ ਨਵੀਂ ਨਿਰੋਈ ਹੋ ਗਈ. ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਸ਼ਾਂ ਦਿੰਦਿਆ ਕਿਹਾ, ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਓਟਿਆਂ ਦੀ ਓਟ ਹੋ, ਨਿਆਸਾਰਿਆਂ ਦੇ ਆਸਰੇ ਹੋ ਨਿਥਾਵਿਆਂ ਦੇ ਥਾਂ ਹੋ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੇ ਜੀਵਾਂ ਨੂੰ ਇਨ੍ਹਾਂ ਬਖਸ਼ਸ਼ਾ ਨਾਲ ਨਿਹਾਲ ਕੀਤਾ.

ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ. ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ.