SadiApni.Com
Punjabi Sairy
Mai Te Patar Sake Bhara-ਮੈ ਤੇ ਪਾਤਰ ਸਕੇ ਭਰਾ
ਇਹ ਕਵਿਤਾ ਪਾਸ਼ ਨੇ ਪਾਤਰ ਤੇ ਲਿਖੀ ਸੀ
ਰੇਤ ਦੇ ਟਿਬਿੱਆ ਵਿੱਚ
ਸਾਡਾ ਜਨਮ ਦੋਹਾ ਦਾ
ਹੋਇਆ ਸੀ
ਸਾਨੂੰ ਦੇਖ ਮਾ ਦਾ ਚੇਹਰਾ
ਹੱਸਿਆ ਫੇਰ ਰੋਇਆ ਸੀ
ਹੱਸਿਆ ਇਸ ਲਈ
ਜੱਗ ਵਿੱਚ ਰਹਿਜੂ
ਚਲਦਾ ਵੰਸ਼ ਸਾਡਾ ਇਹ
ਰੋਇਆ ਇਸ ਲਈ
ਕਿੰਜ ਕੱਟਣਗੇ
ਜੀਵਨ ਪੰਧ ਦੁਰਾਡਾ ਇਹ
ਨਾ ਤਾ ਉਸ ਦਿਨ ਸਾਡੇ ਚਾਚੇ
ਪੈਰ ਵਤਨ ਵਿਚ
ਪਾਇਆ ਸੀ
ਨਾ ਹੀ ਸਾਡਾ ਬਾਪੂ
ਜੇਲੋ ਛੁੱਟ ਕੇ ਆਇਆ ਸੀ
ਉਸ ਨੂੰ ਰਹੀ ਉਡੀਕ ਖਤਾ ਦੀ
ਮੈਨੂੰ ਰਹੀ ਜਵਾਬਾ ਦੀ
ਉਸ ਚਿੜੀਆ ਦੇ ਜਖਮ ਪੋਲਸੇ
ਮੈ ਰਿਹਾ
ਟੋਹ ਵਿੱਚ ਬਾਜਾ ਦੀ
ਮੈ ਗਾਲਾ ਦੀ ਡਿਗਰੀ ਕੀਤੀ
ਤੇ ਉਸਦੀ ਕੀਤੀ ਰਾਗਾ ਦੀ
ਉਹ ਰਾਗਾ ਦੇ ਨਾਲ ਹੈ ਸੋਦਾ
ਮੈਨੂੰ ਲੋੜ ਨਾ ਸਾਜਾ ਦੀ
ਮੇਰੀ ਹਿਕੜੀ ਵਿਚ
ਪੱਥਰ ਉੱਗਦੇ
ਉਸਦੀ ਹਿਕੜੀ ਬਾਗਾ ਦੀ
ਉਹ ਫੁੱਲਾ ਦੀ
ਛਾਵੇ ਬਹਿੰਦਾ
ਤੇ ਮੈ ਫਨੀਅਰ ਨਾਗਾ ਦੀ
ਚੱਲਦੇ ਚੱਲਦੇ
ਰਾਹਾ ਦੇ ਵਿਚ
ਆਇਆ ਇਕ ਪੜਾਅ
ਰੁਲਦੇ ਰੁਲਦੇ
ਰੁਲ ਗਏ ਯਾਰੋ
ਮੈ ਤੇ ਪਾਤਰ ਸਕੇ ਭਰਾ——...........