SadiApni.Com
Punjabi Sairy
Tere Nalo Changi Daro-ਤੇਰੇ ਨਾਲੋਂ ਚੰਗੀ ਦਾਰੂ
ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ,
ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ….

ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ…..
ਤੇਰੇ ਨਾਲੋਂ ਦਾਰੂ……
ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ…….੩
ਬੁੱਲਾਂ ਦੇ ਨਾਲ ਲੱਗ ਕੇ ਢਾਡਾ ਪਿਆਰ ਜਤਾਉਂਦੀ ਆ..
ਤੇਰੀ ਗੈਰਹਾਜ਼ਰੀ ਵਿਚ ਸਾਡ ਸਾਥ ਨਿਭਾਉਂਦੀ ਆ…..

ਲਾਲ ਪਰੀ ਸਾਨੂੰ ਲੱਗਦੀ ਜਿਉਂ ਤੇਰੀ ਲਾਲ ਪਰਾਂਦੀ ਆ..
ਤੇਰੇ ਨਾਲੋਂ ਦਾਰੂ……
ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ…….੩
ਦਿਨੇ ਤੇਰੇ ਲਾਰੀਆਂ ਦੇ ਤੜਫਾਏ ਹੁੰਦੇ ਆਂ,
ਏਸੇ ਕਰਕੇ ਸ਼ਾਮ ਨੂੰ ਠੇਕੇ ਆਏ ਹੁੰਦੇ ਆਂ…..
ਦਿਨੇ ਤੇਰੇ ਲਾਰੀਆਂ ਦੇ ਤੜਫਾਏ ਹੁੰਦੇ ਆਂ,
ਏਸੇ ਕਰਕੇ ਸ਼ਾਮ ਨੂੰ ਠੇਕੇ ਆਏ ਹੁੰਦੇ ਆਂ…..
ਮਿਲਆ ਵੀ ਕਰ ਜਾਨੇ ਜਿੰਦਗੀ ਲੰਘਦੀ ਜਾਂਦੀ ਆ…
ਤੇਰੇ ਨਾਲੋਂ ਦਾਰੂ……
ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ…….੩
ਕਰਿਆ ਨਾ ਕਰ ਅੜੀਆਂ ਯਾਰ ਸੁਖਾਲੇ ਨਹੀਂ ਮਿਲਦੇ,
” ਹੈਪੀ ” ਵਰਗੇ ਨਿੱਤ ਕਟਾਣੀਉ ਭਾਲੇ ਨਹੀਂ ਮਿਲਦੇ…..

” ਜ਼ੈਲਦਾਰ ” ਲਈ ਤੂੰ ਹੀ ਦੇਸ਼ੀ ਅਤੇ ਬਰੰਡੀ ਆ……