SadiApni.Com
Punjabi Sairy
Ro Liya Bathera-ਰੋ ਲਿਆ ਬਥੇਰਾ
ਰੋ ਲਿਆ ਬਥੇਰਾ ਹੁਣ, ਹੋਰ ਨਹੀਓ ਰੋਣਾ,
ਪਤਾ ਤਾਂ ਹੈ ਤੇਰਾ ਮੇਰਾ, ਮੇਲ ਨਹੀਓ ਹੋਣਾ….
ਮਾੜੇ ਲੇਖਾਂ ਦੀਆਂ ਹੋ ਗਈਆਂ ਖਰਾਬੀਆਂ,
ਸਾਡੇ ਹਾਸੀਆਂ ਨੂੰ ਹਥੀਂ ਮਾਰ ਜ਼ਿੰਦਰੇ, ਲੈ ਗਏ ਨੇ ਸੱਜਣ ਕੋਲ ਚਾਬੀਆਂ…..੨
ਰੋ ਲਿਆ ਬਥੇਰਾ ਹੁਣ, ਹੋਰ ਨਹੀਓ ਰੋਣਾ…………
ਰੌਂਦਾ ਰਿਹਾ ਹਥੀਂ ਤਸਵੀਰ ਓਹਦੀ ਫੜ, ਓਹਨੇ ਅੱਖਾਂ ਚੋਂ ਕੋਈ ਅੱਥਰੂ ਨਾ ਗੇਰੀਆ,
ਓਹਦੀ ਵੀ ਹੋਣੀ ਏ ਸੱਚੀ ਕੋਈ ਮਜ਼ਬੂਰੀ, ਬਿਨਾਂ ਗੱਲ ਤੋਂ ਨਾ ਮੁੱਖ ਓਹਨੇ ਫੇਰੀਆ….
ਹੁਣ ਬੋਲੀਆਂ ਵੀ ਬੋਲ ਕੋਈ ਨਿਕਲੇ ਨਾ ਮੂੰਹੋਂ…..
ਬੋਲੀਆਂ ਵੀ ਬੋਲ ਕੋਈ ਨਿਕਲੇ ਨਾ ਮੂੰਹੋਂ, ਪਹਿਲਾਂ ਕਰਦੇ ਰਹੇ ਹਾਜ਼ਰ ਜਵਾਬੀਆਂ….
ਸਾਡੇ ਹਾਸੀਆਂ ਨੂੰ ਹਥੀਂ ਮਾਰ ਜ਼ਿੰਦਰੇ, ਲੈ ਗਏ ਨੇ ਸੱਜਣ ਕੋਲ ਚਾਬੀਆਂ…..੨
ਰੋ ਲਿਆ ਬਥੇਰਾ ਹੁਣ, ਹੋਰ ਨਹੀਓ ਰੋਣਾ…………
ਦਿਲ ਵਿਚ ਰਖੇ ਉਂਝ ਗਮ ਬੇਹਿਸਾਬ, ਪਰ ਬੁੱਲਾਂ ਉੱਤੇ ਹਾਸੇ ਮੈਂ ਸਜਾਏ ਨੇ,
ਜਾਣ ਚਕ ਨਿਗਾਹ ਜਦੋਂ ਚੰਨ ਵੱਲ ਗਈ, ਅੱਜ ਫੇਰ ਉਹ ਸੱਜਣ ਚੇਤੇ ਆਏ ਨੇ…..੨
ਇਕ ਪਲ ਰੁੱਕ ਕਦੇ, ਗੱਲ ਨਹੀਓ ਸੁਣੀ….
ਇਕ ਪਲ ਰੁੱਕ ਕਦੇ, ਗੱਲ ਨਹੀਓ ਸੁਣੀ, ਵਾਂਗ ਹਵਾ ਕਰ ਜਾਂਦੇ ਨੇ ਸਦਾਬੀਆਂ,
ਸਾਡੇ ਹਾਸੀਆਂ ਨੂੰ ਹਥੀਂ ਮਾਰ ਜ਼ਿੰਦਰੇ, ਲੈ ਗਏ ਨੇ ਸੱਜਣ ਕੋਲ ਚਾਬੀਆਂ…..੨
ਰੋ ਲਿਆ ਬਥੇਰਾ ਹੁਣ, ਹੋਰ ਨਹੀਓ ਰੋਣਾ…………
ਆਪਣੇ ਹੀ ਆਪੇ ਨੂੰ ਮੈਂ ਕਿਵੇਂ ਭੁੱਲ ਜਾਵਾਂ, ਕਦੇ ਸੂਰਜ ਨਾ ਪੱਛਮ ਤੋਂ ਚੜੀਆ,
ਓਸ ਫੁੱਲ ਵਿਚੋਂ ਕਿਵੇਂ ਆਜੂ ਖੁਸ਼ਬੋ, ਜਿਹੜਾ ਕੌਲੀਆਂ ਦੀ ਅੱਗ ਵਿਚ ਸੜੀਆ….੨
” ਕੈਡੋਂਵਾਲ” ਰਹਿੰਦਾ ਉਹ “ਗੁਰਮਿੰਦਰ” ਸੁਦਾਈ,
” ਕੈਡੋਂਵਾਲ” ਰਹਿੰਦਾ “ਗੁਰਮਿੰਦਰ” ਸੁਦਾਈ, ਜਿਹਨੂੰ ਮਾਰ ਲਿਆ ਵੱਡੀਆਂ ਹਿਸਾਬੀਆਂ,
ਸਾਡੇ ਹਾਸੀਆਂ ਨੂੰ ਹਥੀਂ ਮਾਰ ਜ਼ਿੰਦਰੇ, ਲੈ ਗਏ ਨੇ ਸੱਜਣ ਕੋਲ ਚਾਬੀਆਂ…..੨
ਰੋ ਲਿਆ ਬਥੇਰਾ ਹੁਣ, ਹੋਰ ਨਹੀਓ ਰੋਣਾ………