Ni Tu Sohni Behisab-ਨੀ ਤੂੰ ਸੋਹਣੀ ਬੇਹਿਸਾਬ

ਨੀ ਤੂੰ ਸੋਹਣੀ ਬੇਹਿਸਾਬ, ਤੇਰੇ ਨੈਣਾਂ ਚ ਸ਼ਰਾਬ….੨
ਪਰ ਪਿਆਰ ਦੀ ਤਾਂ ਵੱਖਰੀ ਹੀ ਲੋਰ ਹੁੰਦੀ ਏ….
ਜੱਗ ਤੇ ਨਾ ਸੋਹਣੇ ਸੁਣਖਿਆਂ ਦੀ ਘਾਟ,
ਦਿਲ ਮਿਲਿਆਂ ਦੀ ਗੱਲ, ਕੁਝ ਹੋਰ ਹੁੰਦੀ ਏ………
ਨੀ ਤੂੰ ਸੋਹਣੀ ਬੇਹਿਸਾਬ, ਤੇਰੇ ਨੈਣਾਂ ਚ ਸ਼ਰਾਬ…….

ਹੁੰਦੀ ਨਹੀਂ ਮੁੱਹਬੱਤ, ਮੋਹਤਾਜ਼ ਰੂਪ ਰੰਗ ਦੀ,
ਜਿਹਦੇ ਨਾਲ ਹੋ ਜਾਵੇ, ਖੈਰ ਓਹਦੀ ਮੰਗਦੀ…..੨
ਦਿਲੋਂ ਓਸ ਨੂੰ ਤਿਹਾਵੇ, ਗੀਤ ਓਸੇ ਦੇ ਹੀ ਗਾਵੇ,
ਬੱਝੀ ਦਿਲ ਨਾਲ ਦਿਲ ਵਾਲੀ ਡੋਰ ਹੁੰਦੀ ਏ……
ਜੱਗ ਤੇ ਨਾ ਸੋਹਣੇ ਸੁਣਖਿਆਂ ਦੀ ਘਾਟ,
ਦਿਲ ਮਿਲਿਆਂ ਦੀ ਗੱਲ, ਕੁਝ ਹੋਰ ਹੁੰਦੀ ਏ………
ਨੀ ਤੂੰ ਸੋਹਣੀ ਬੇਹਿਸਾਬ, ਤੇਰੇ ਨੈਣਾਂ ਚ ਸ਼ਰਾਬ…….

ਹੋਏ.. ਦਿਲ ਆਜੇ ਜਿਹਦੇ ਉਤੇ, ਸੋਹਣਾ ਓਹੀਓ ਲੱਗਦਾ,
ਓਹਦੇ ਨਾਲ ਮੁਕਾਬਲਾ ਕੀ, ਫੇਰ ਸਾਰੇ ਜੱਗ ਦਾ…..੨
ਜਿਹਦੇ ਉਤੇ ਹੋਵੇ ਆਸ, ਦਿਲ ਕਰੇ ਵਿਸ਼ਵਾਸ਼……੨
ਗੱਲ ਪਿਆਰ ਵਾਲੀ, ਓਹਦੇ ਨਾਲ ਹੀ ਤੋਰ ਹੁੰਦੀ ਏ
ਜੱਗ ਤੇ ਨਾ ਸੋਹਣੇ ਸੁਣਖਿਆਂ ਦੀ ਘਾਟ,
ਦਿਲ ਮਿਲਿਆਂ ਦੀ ਗੱਲ, ਕੁਝ ਹੋਰ ਹੁੰਦੀ ਏ………
ਨੀ ਤੂੰ ਸੋਹਣੀ ਬੇਹਿਸਾਬ, ਤੇਰੇ ਨੈਣਾਂ ਚ ਸ਼ਰਾਬ…….

ਲੱਭ ਲੈ ਤੂੰ ਹੋਰ ਕੋਈ, ਜਿਹੜਾ ਤੈਨੂੰ ਚਾਹਵੇ ਨੀ,
ਕਰੇ ਅਰਮਾਨ ਪੂਰੇ, ਲੱਗੀਆਂ ਨਿਭਾਵੇ ਨੀ……..੨
“ਬਰਆਣਵੀ” ਦਾ ਦਿਲ, ਤੈਨੂੰ ਸਕਦਾ ਨੀ ਮਿਲ…..੨
ਯਾਰੀ ਨਕਸ ਤਾ ਲੱਗੀ ਨਹੀਓ ਤੋੜ ਹੁੰਦੀ ਏ…
ਜੱਗ ਤੇ ਨਾ ਸੋਹਣੇ ਸੁਣਖਿਆਂ ਦੀ ਘਾਟ,
ਦਿਲ ਮਿਲਿਆਂ ਦੀ ਗੱਲ, ਕੁਝ ਹੋਰ ਹੁੰਦੀ ਏ………
ਨੀ ਤੂੰ ਸੋਹਣੀ ਬੇਹਿਸਾਬ, ਤੇਰੇ ਨੈਣਾਂ ਚ ਸ਼ਰਾਬ…….