SadiApni.Com
Punjabi Sairy
- Nazran Too Door-ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ
ਲੱਗਦੀ ਨਾਲੋਂ ਟੁੱਟਦੀ ਚੰਗੀ, ਜਿਹੜੀ ਬੇਕਦਰਾਂ ਦੀ ਯਾਰੀ,
ਚੰਗਾ ਹੋਈਆ ਲੜ ਨੇੜੇ ਛੁੱਟੀਆ, ਮੇਰੀ ਉਮਰ ਨਾ ਬੀਤੀ ਸਾਰੀ….
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ….
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ….
ਕੁੱਝ ਸੋਚੀਆ ਸੀ ਹੋਰ, ਹੋਈ ਹੋਰ ਗੱਲ ਸੀ,
ਜਦੋਂ ਅੱਖਾਂ ਭਰ ਆਈਆਂ, ਹੋਈ ਹੋਰ ਗੱਲ ਸੀ..
ਇਹੋ ਗੱਲ ਸਾਡੇ…..੨
ਇਹੋ ਗੱਲ ਸਾਡੇ ਸੀਨੇ ਤੇ ਨਾਸੂਰ ਹੋ ਗਈ….
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ….
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ….
ਜਦੋਂ ਲਾਵਾਂ ਲਈਆਂ ਉਹਨੇ, ਟੁੱਟ ਆਸ ਹੋ ਗਈ,
ਜ਼ਿਹਰਾ ਕੀਤਾ ਸੀ ਬਥੇਰਾ, ਰੂਹ ਉਦਾਸ ਹੋ ਗਈ….
ਜਦੋਂ ਲਾਵਾਂ ਲਈਆਂ ਉਹਨੇ, ਟੁੱਟ ਆਸ ਹੋ ਗਈ,
ਜ਼ਿਹਰਾ ਕੀਤਾ ਸੀ ਬਥੇਰਾ, ਰੂਹ ਉਦਾਸ ਹੋ ਗਈ….
ਡਿੱਗੀ ਹੱਥਾਂ ਚੋਂ…..੨
ਡਿੱਗੀ ਹੱਥਾਂ ਚੋਂ, ਬਲੌਰੀ ਵਾਂਗੂ ਚੂਰ ਹੋ ਗਈ..
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ….
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ….
ਡੋਲੀ ਤਖਤ ਹਜ਼ਾਰੇ ਦੀ ਤਾਂ ਖੇੜੀਆਂ ਨੂੰ ਚੱਲੀ,
ਉਹੀਓ ਜਾਣਦਾ ਏ, ਜਿਹਨੇ ਸੱਟ ਸੀਨੇ ਉੱਤੇ ਝੱਲੀ…..
ਡੋਲੀ ਤਖਤ ਹਜ਼ਾਰੇ ਦੀ ਤਾਂ ਖੇੜੀਆਂ ਨੂੰ ਚੱਲੀ,
ਉਹੀਓ ਜਾਣਦਾ ਏ, ਜਿਹਨੇ ਸੱਟ ਸੀਨੇ ਉੱਤੇ ਝੱਲੀ…..
ਸਾਰੇ ਆਖਦੇ…..੨
ਸਾਰੇ ਆਖਦੇ ਨੇ ਹੀਰ, ਮਜ਼ਬੂਰ ਹੋ ਗਈ….
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ….
ਇਕ ਗੱਲ ਚੰਗੀ ਤਾਂ ਜਰੂਰ ਹੋ ਗਈ,
ਚੰਗਾ ਹੋਈਆ ਨਜ਼ਰਾਂ ਤੋਂ ਦੂਰ ਹੋ ਗਈ….