Kehrre Pindo Ayee Kurri-ਕਿਹੜੇ ਪਿੰਡੋਂ ਆਈ ਕੁੜੀ

ਕਿਹੜੇ ਪਿੰਡੋਂ ਆਈ ਕੁੜੀ, ਨੱਚਦੀ ਏ ਕੌਣ..
ਸਾਡੀਆਂ ਦਿਲਾਂ ਚ, ਪੱਬ ਰੱਖਦੀ ਏ ਕੋਣ..੨
ਮੋਟੀ- ਮੋਟੀ ਅੱਖ, ਉਹਦਾ ਛੱਲੇ ਜਿਨਾ ਲੱਕ..੨
ਜਾਨ ਕੱਢੇ ਜਦੋਂ ਲੱਕ ਲਚਕਾਵੇ..
ਅੱਖ ਨੱਚਦੀ ਪਤਲੋ ਦੀ, ਉਹਦਾ ਲੌਂਗ ਬੋਲੀਆਂ ਪਾਵੇ…੩

ਨੱਚਦੀ ਦੇ ਲੱਕ ਦੇ ਹੁਲਾਰੀਆਂ ਨੂੰ ਗਿਣਦੇ..
ਗੱਭਰੂ ਜਵਾਨੀ ਉਹਦੀ, ਅੱਖਾਂ ਨਾਲ ਮਿਣਦੇ..੨
ਝਾਂਜਰਾਂ ਦੇ ਬੋਰ ਕਹਿੰਦੇ ਨੱਚੂ ਅਜੇ ਹੋਰ..
ਕਿੰਨੇ ਆਸ਼ਕਾਂ ਨੂੰ ਹੱਥਾਂ ਚ ਨਚਾਵੇ…
ਅੱਖ ਨੱਚਦੀ ਪਤਲੋ ਦੀ, ਉਹਦਾ ਲੌਂਗ ਬੋਲੀਆਂ ਪਾਵੇ…੩

ਕਰਦੀ ਕਤਲ ਯਾਰੋਂ ਜਿਹੜੇ ਪਾਸੇ ਉੱਠਦੀ..
ਤਿੱਖੀ ਤਲਵਾਰ “ਦੇਬੀ” ਸਾਡੇ ਪੰਜ ਫੁੱਟ ਦੀ..੨
ਆਸ਼ਕ ਕਹਾਉਣਾ ਜਿਹਨੇ ਇਹਦੇ ਨੇੜੇ ਆਉਣਾ..੨
ਜਾਨ ਰੱਖ ਕੇ ਤਲੀ ਤੇ ਆਵੇ..
ਅੱਖ ਨੱਚਦੀ ਪਤਲੋ ਦੀ, ਉਹਦਾ ਲੌਂਗ ਬੋਲੀਆਂ ਪਾਵੇ…੩
ਅੱਖ ਨੱਚਦੀ ਪਤਲੋ ਦੀ, ਉਹਦਾ ਲੌਂਗ ਬੋਲੀਆਂ ਪਾਵੇ…੨