SadiApni.Com
Punjabi Sairy
Asi Taa Parai Si-ਅਸੀਂ ਤਾਂ ਪਰਾਏ ਸੀ
ਵੱਡੀਆਂ ਘਰਾਂ ਨਾਲ ਤੇਰੇ ਜੋੜ ਮਿਲ ਗਏ,
ਤੈਨੂੰ ਦਿਲ ਲਾਉਣ, ਵਾਲੇ ਹੋਰ ਮਿਲ ਗਏ….
ਸਾਡੇ ਖੁਆਬ ਦਿਲ ਚ…
ਸਾਡੇ ਖੁਆਬ ਦਿਲ ਚ, ਸਜਾਏ ਰਹਿ ਗਏ
ਅਸੀਂ ਤਾਂ ਪਰਾਏ ਸੀ, ਪਰਾਏ ਹੁਣ ਰਹਿ ਗਏ………..੨
ਲਾਰੇ ਤੇਰੇ ਲੰਮੀਆਂ ਤਰੀਕਾਂ ਨਿਕਲੇ,
ਵਾਅਦੇ ਤੇਰੇ ਪਾਣੀ ਉਤੇ ਲੀਕਾਂ ਨਿਕਲੇ….
ਲਾਰੇ ਤੇਰੇ ਲੰਮੀਆਂ ਤਰੀਕਾਂ ਨਿਕਲੇ,
ਵਾਅਦੇ ਤੇਰੇ ਪਾਣੀ ਉਤੇ ਲੀਕਾਂ ਨਿਕਲੇ….
ਐਵੇਂ ਝੱਲੇ ਮੁੰਦੀਆਂ….
ਐਵੇਂ ਝੱਲੇ ਮੁੰਦੀਆਂ, ਵਟਾਏ ਰਹਿ ਗਏ,
ਅਸੀਂ ਤਾਂ ਪਰਾਏ ਸੀ, ਪਰਾਏ ਹੁਣ ਰਹਿ ਗਏ………..੨
ਝੁੱਲ ਗਈਆਂ ਸਿਰ ਗਮਾਂ ਦੀਆਂ ਨੇਰੀਆਂ,
ਸੀਨੇ ਨਾਲ ਲਾਈ ਬੈਠੇ, ਯਾਦਾਂ ਤੇਰੀਆਂ…
ਹਾਏ…ਝੁੱਲ ਗਈਆਂ ਸਿਰ ਗਮਾਂ ਦੀਆਂ ਨੇਰੀਆਂ,
ਸੀਨੇ ਨਾਲ ਲਾਈ ਬੈਠੇ, ਯਾਦਾਂ ਤੇਰੀਆਂ…
ਟੁੱਟੇ ਫੁੱਲਾਂ ਵਾਂਗੂ….
ਟੁੱਟੇ ਫੁੱਲਾਂ ਵਾਂਗੂ, ਕੁਮਲਾਏ ਰਹਿ ਗਏ,
ਅਸੀਂ ਤਾਂ ਪਰਾਏ ਸੀ, ਪਰਾਏ ਹੁਣ ਰਹਿ ਗਏ………..੨
ਖੁਸ਼ ਰਹਿ ਤੂੰ ਨਵੇਂ ਰੰਗਾਂ ਵਿਚ ਰੰਗੀਏ,
ਅਸੀਂ ਤਾਂ ਵੀ ਤੇਰੀ ਖੈਰ ਮੰਗੀਏ……
ਹਾਏ….ਖੁਸ਼ ਰਹਿ ਤੂੰ ਨਵੇਂ ਰੰਗਾਂ ਵਿਚ ਰੰਗੀਏ,
ਅਸੀਂ ਤਾਂ ਵੀ ਤੇਰੀ ਖੈਰ ਮੰਗੀਏ….
ਭਾਵੇਂ ਤੇਰੇ ਦਰੋਂ ਹਾਏ….
ਭਾਵੇਂ ਤੇਰੇ ਦਰੋਂ, ਠੁਕਰਾਏ ਰਹਿ ਗਏ…..
ਅਸੀਂ ਤਾਂ ਪਰਾਏ ਸੀ, ਪਰਾਏ ਹੁਣ ਰਹਿ ਗਏ………..੨