SadiApni.Com
Punjabi Sairy
Asi Mar Jande -ਅਸੀਂ ਮਰ ਜਾਂਦੇ, ਅਸੀਂ ਮਿਟ ਜਾਂਦੇ
ਅਸੀਂ ਮਰ ਜਾਂਦੇ, ਅਸੀਂ ਮਿਟ ਜਾਂਦੇ…….
ਅਸੀਂ ਮਰ ਜਾਂਦੇ, ਅਸੀਂ ਮਿਟ ਜਾਂਦੇ, ਇਕ ਵਾਰੀ ਪਰਖ ਕੇ ਵੇਖਦੀ,
ਸ਼ਕਲਾਂ ਪਰਖਣ ਵਾਲੀਏ ਨੀ, ਸਾਡਾ ਪਰਖ ਕੇ ਵੇਖਦੀ…..੨
ਸਾਡਾ ਪਰਖ ਕੇ ਵੇਖਦੀ…….
ਦਿਨ ਲੰਗ ਜਾਂਦਾ ਲਾਰੇ ਗਿਣ ਕੇ, ਰਾਤ ਗੁਜ਼ਰਦੀ ਤਾਰੇ ਗਿਣ ਕੇ,
ਹਾਏ ਤੇਰੇ ਨਾਲ ਗੁਜ਼ਾਰੇ ਦਿਨ ਨੀ, ਇਕ ਇਕ ਕਰਕੇ ਤਾਰੇ ਗਿਣ ਕੇ,
ਤੇਰੇ ਜਿਤ ਕੇ ਤੇਰੀ ਨਹੀਂ, ਅਸਾਂ ਲੀਕ ਬਣਾ ਲਈ ਲੇਖ ਦੀ,
ਸ਼ਕਲਾਂ ਪਰਖਣ ਵਾਲੀਏ ਨੀ, ਸਾਡਾ ਪਰਖ ਕੇ ਵੇਖਦੀ…..੨
ਸਾਡਾ ਪਰਖ ਕੇ ਵੇਖਦੀ…….
ਹਾਏ ਆਪਣੇ ਆਪ ਨੂੰ ਵੇਚ ਕੇ ਹੀਰੇ, ਰੀਝਾਂ ਤੇਰੀਆਂ ਪੂਰੀਆਂ ਕਰਦੇ,
ਤੈਨੂੰ ਪਾਉਣ ਦੀ ਖਾਤਰ ਜਿੰਦੇ, ਆਖਰੀ ਸਾਹ ਤਕ ਜੱਗ ਨਾਲ ਲੜਦੇ,
ਸੌਹਾਂ ਭੁੱਲ ਕੇ ਬਹਿ ਗਈ ਏਂ, ਇਕਰਾਰ ਪਰਖ ਕੇ ਵੇਖਦੀ,
ਸ਼ਕਲਾਂ ਪਰਖਣ ਵਾਲੀਏ ਨੀ, ਸਾਡਾ ਪਰਖ ਕੇ ਵੇਖਦੀ…..੨
ਸਾਡਾ ਪਰਖ ਕੇ ਵੇਖਦੀ…….
ਹਾਏ ਕਿਉਂ ਜਿੱਦ ਸੀ ਤੈਨੂੰ ਪਾਉਣ ਲਈ ਸਾਡੀ,ਸੋਚਦੇ ਹਾਂ ਹੁਣ ਉੱਠਦੇ ਬਹਿੰਦੇ,
ਹੁਣ ਖੁਆਬਾਂ ਦੇ ਟੁੱਟੇ ਸ਼ੀਸ਼ੇ, ਨੀ ਨੈਣਾਂ ਵਿਚ ਚੁੱਭਦੇ ਰਹਿੰਦੇ..
ਹਰ ਖੂਸ਼ੀ ਗਮੀਆਂ ਵਿਚ ਬਦਲੀ, “ਉਪਲਾਂ ਵਾਲੇ ਨੇਕ” ਦੀ..
ਸ਼ਕਲਾਂ ਪਰਖਣ ਵਾਲੀਏ ਨੀ, ਸਾਡਾ ਪਰਖ ਕੇ ਵੇਖਦੀ…..੨
ਸਾਡਾ ਪਰਖ ਕੇ ਵੇਖਦੀ…….