Allah Khair Kare-ਅੱਲਾ ਖੈਰ ਕਰੇ

ਇਸ਼ਕੇ ਵਾਲੀ ਡੋਰ ਨਾ ਟੁੱਟ ਜੇ, ਸਾਂਭ ਲਈ ਇਤਬਾਰਾਂ ਨੂੰ,
ਦੁਨੀਆਂ ਸਾਡਾ ਪਿਆਰ ਪਰਖਦੀ, ਹੱਥੀਂ ਫੜ ਤਲਵਾਰਾਂ ਨੂੰ……

ਇਸ਼ਕ ਦੀਆਂ ਵਹਿਣਾਂ ਵਿਚ ਵਹਿ ਗਏ….੨, ਬੜੀ ਦੂਰ ਕਿਨਾਰੇ ਰਹਿ ਗਏ..ਓ..
ਚਾਰ ਚੂਫਰੇ ਪਾਣੀ ਪਾਣੀ, ਵਿਛੜ ਗਏ ਨੇ ਰੂਹ ਦੇ ਹਾਣੀ,ਪੀੜਾਂ ਇਸ਼ਕ ਜ਼ਰੇ…
ਤੂਫਾਨਾਂ ਵਿਚ ਕਿਸ਼ਤੀ ਪਿਆਰ ਦੀ, ਅੱਲਾ ਖੈਰ ਕਰੇ…….੨
ਅੱਲਾ ਖੈਰ ਕਰੇ, ਮੌਲਾ ਖੈਰ ਕਰੇ……੨

ਇਸ਼ਕ ਨਿਮਾਣਾ ਅਜ਼ਲੋਂ ਜਾਣੇ, ਦੁਨੀਆਂ ਦੇ ਦਸਤੂਰ ਪੁਰਾਣੇ,
ਹਿਜ਼ਰਾਂ ਦੇ ਵਿਚ ਸੜਦੇ ਆਸ਼ਕ, ਜਿਉਂ ਭੱਠੀ ਵਿਚ ਭੁੱਜਦੇ ਦਾਣੇ…
ਫੂਕ ਫੂਕ ਕੇ ਕਹੇ ਮੁੱਹਬਤ, ਸੁਣਦਾ ਕੋਈ ਆਵਾਜ਼ ਨਹੀਂ,
ਤੇਰਾ ਮੇਰਾ ਪਿਆਰ ਪਵਿੱਤਰ, ਰੱਸਮਾਂ ਦਾ ਮੋਹਤਾਜ ਨਹੀਂ..
ਦੋ ਪਰਿੰਦੇ ਪਿੰਜ਼ਰੇ ਪਾ ਕੇ, ਬੈਠੀ ਦੁਨੀਆ ਪਹਿਰੇ ਲਾ ਕੇ, ਅੱਖਿਉਂ ਸਾਉਣ ਵਰੇ…
ਤੂਫਾਨਾਂ ਵਿਚ ਕਿਸ਼ਤੀ ਪਿਆਰ ਦੀ, ਅੱਲਾ ਖੈਰ ਕਰੇ…….੨
ਅੱਲਾ ਖੈਰ ਕਰੇ, ਮੌਲਾ ਖੈਰ ਕਰੇ……੨

ਇਸ਼ਕ ਕਦੇ ਮਜ਼ਬੂਰ ਨੀ ਹੋਣਾ, ਇਸ਼ਕ ਹੂਸਨ ਤੋਂ ਦੂਰ ਨੀ ਹੋਣਾ,
ਦਿਲਬਰ ਦਾ ਦੀਦਾਰ ਨਾ ਹੋਵੇ, ਇਸ਼ਕੇ ਨੂੰ ਮੰਨਜੂਰ ਨੀ ਹੋਣਾ…
ਇਹ ਦੁਨੀਆ ਜੋ ਮਰਜ਼ੀ ਕਰ ਲੈ, ਤੂੰ ਸਾਨੂੰ ਆਜਮਾਉਣ ਲਈ,
ਆਸ਼ਕ ਸੀਨਾ ਤਾਣ ਖੜੇ ਨੇ, ਇਸ਼ਕ ਦੀ ਬਾਜ਼ੀ ਲਾਉਣ ਲਈ…
ਜਿਸਮਾਂ ਦੇ ਕਰ ਟੋਟੇ -ਟੋਟੇ, ਟੋਟੇ ਵੀ ਕਰ ਪੋਟੇ- ਪੋਟੇ, ਪਰ ਨਾ ਇਸ਼ਕ ਡਰੇ….
ਤੂਫਾਨਾਂ ਵਿਚ ਕਿਸ਼ਤੀ ਪਿਆਰ ਦੀ, ਅੱਲਾ ਖੈਰ ਕਰੇ…….੨
ਅੱਲਾ ਖੈਰ ਕਰੇ, ਮੌਲਾ ਖੈਰ ਕਰੇ……੨

ਇਸ਼ਕ ਦੇ ਪੈਂਡੇ ਨਿਰਾਲੇ, ਇਸ਼ਕ ਦੇ ਪੈਰਾਂ ਵਿਚ ਛਾਲੇ,
ਇਸ਼ਕ ਦਾ ਮਾਸੂਮ ਪੰਛੀ, ਆ ਗਿਆ ਬਾਜਾਂ ਹਵਾਲੇ…
ਤੈਨੂੰ ਰੱਬਾ ਪੁੱਛਦੇ ਆਸ਼ਕ, ਇਸ਼ਕ ਦੀ ਕੀ ਤਕਦੀਰ ਲਿੱਖੀ,
ਕਿਉਂ ਲੇਖਾਂ ਵਿਚ ਦਰਦ ਪਰੋਏ, ਪੈਰਾਂ ਵਿਚ ਜੰਜ਼ੀਰ ਲਿੱਖੀ….
ਦੁਨੀਆਂ ਚੋਟਾਂ ਦਿਲ ਤੇ ਮਾਰੇ, ਫੇਰ ਵੀ ਆਸ਼ਕ ਨਹੀਓ ਹਾਰੇ, ਕਰਦੇ ਵਣਜ ਖਰੇ….
ਤੂਫਾਨਾਂ ਵਿਚ ਕਿਸ਼ਤੀ ਪਿਆਰ ਦੀ, ਅੱਲਾ ਖੈਰ ਕਰੇ…….੨
ਅੱਲਾ ਖੈਰ ਕਰੇ, ਮੌਲਾ ਖੈਰ ਕਰੇ……੨