SadiApni.Com
Punjabi Sairy
Aive Chhalian De Pichhe-ਐਵੇਂ ਛੱਲਿਆਂ ਦੇ ਪਿਛੇ
ਤੈਨੂੰ ਤਾਜ਼ਾ ਤਾਜ਼ਾ ਹੋਇਆ ਏ ਪਿਆਰ ਨੀ
ਤੈਨੂੰ ਮੱਠਾ ਮੱਠਾ ਇਸ਼ਕ ਬੁਖਾਰ ਨੀ
ਪਹਿਲਾਂ ਮਿੱਠਾ ਮਿੱਠਾ ਲੱਗੂ ਇਹ ਪਿਆਰ ਨੀ
ਫੇਰ ਕਰੂਗਾ ਬੁਖਾਰ ਇਹ ਖੁਆਰ ਨੀ
ਜੱਗ ਚੰਦਰੇ ਦਾ ਹਾਸਾ ਨਾ ਬਣਾਲੀਂ ਜਿੰਦ ਨੂੰ
ਐਵੇਂ ਛੱਲਿਆਂ ਦੇ ਪਿਛੇ ਨਾ ਗਵਾ ਲਈਂ ਜਿੰਦ ਨੂੰ
ਸੱਪ ਬੁੱਕਲਾਂ ‘ਚ ਲੁਕੇ ਨਹੀਓਂ ਰਹਿੰਦੇ ਨੇ
ਮਹਿਲ ਰੇਤੇ ਦੇ ਉਸਾਰੇ ਆਪੇ ਢਹਿੰਦੇ ਨੇ
ਮੰਡੀ ਇਸ਼ਕੇ ਦੀ ਸਿਰ ਦੇਣੇ ਪੈਂਦੇ ਨੇ
ਹੋ ਕਿਤੇ ਕੌਡੀਆਂ ਦੇ ਭਾਅ ਨਾ ਤੁਲਾ ਲਈਂ ਜਿੰਦ ਨੂੰ
ਐਵੇਂ ਛੱਲਿਆਂ ਦੇ ਪਿਛੇ ਨਾ ਗਵਾ ਲਈਂ ਜਿੰਦ ਨੂੰ
ਏਸ ਵਣਜ ‘ਚ ਬਹੁਤ ਨੇ ਖੁਆਰੀਆਂ
ਨੀਂਦ ਅੱਖਾਂ ਵਿੱਚੋਂ ਮਾਰ ਜੇ ਉਡਾਰੀਆਂ
ਹੋ ਟੁੱਟ ਜਾਂਦੀਆਂ ਤੜੱਕ ਲੋਕੋ ਯਾਰੀਆਂ
ਦੇਖੀਂ ਮਿੱਟੀ ਵਿੱਚ ਕਿਤੇ ਨਾ ਰੁਲਾਂ ਲਈਂ ਜਿੰਦ ਨੂੰ
ਐਵੇਂ ਛੱਲਿਆਂ ਦੇ ਪਿਛੇ ਨਾ ਗਵਾ ਲਈਂ ਜਿੰਦ ਨੂੰ
ਪਹਿਲਾਂ ਅੱਖਾਂ ਤੇ ਬਿਠਾਉਂਦੇ ਮੁਟਿਆਰੇ ਨੀ
ਫੇਰ ਡੋਬ ਦੇਣ ਅੱਧ ਵਿਚਕਾਰੇ ਨੀ
ਸੇਹ ਸੂਲਾਂ ਦੀ ਹੰਢਾਉਣੀ ਪੈਂਦੀ ਨਾਰੇ ਨੀ
ਨਦੀ ਪਿਆਰ ਵਾਲੀ ਵਿੱਚ ਨਾ ਰੁੜ੍ਹਾ ਲਈਂ ਜਿੰਦ ਨੂੰ
ਐਵੇਂ ਛੱਲਿਆਂ ਦੇ ਪਿਛੇ ਨਾ ਗਵਾ ਲਈਂ ਜਿੰਦ ਨੂੰ
ਸੱਚੇ ਪਿਆਰ ਨਾ ਜਹਾਨ ਉੱਤੇ ਲੱਭਦੇ
ਖੋਟੇ ਦਿਲਾਂ ਵਾਲੇ ਫਿਰਦੇ ਨੇ ਠੱਗਦੇ
‘ਸੰਧੂ’ ਕਹੇ ਦਸਤੂਰ ਬਣੇ ਜੱਗ ਦੇ
ਤੈਨੂੰ ਸੁਰਤ ਆਊਗੀ ਫੇਰ ਘੜੀ ਬਿੰਦ ਨੂੰ
ਐਵੇਂ ਛੱਲਿਆਂ ਦੇ ਪਿਛੇ ਨਾ ਗਵਾ ਲਈਂ ਜਿੰਦ ਨੂੰ