SadiApni.Com
Punjabi Sairy
Chanan Vee Kuchh Kraan Mai-ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ
Aug 9th
ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ
ਅੰਬਰ ਨੂੰ ਛੂਹਣੋਂ ਪਹਿਲਾਂ ਮਿੱਟੀ ‘ਚ ਰਲ ਨ ਜਾਵਾਂ
ਤਨ ਦੇ ਲਿਬਾਸ ਅੰਦਰ ਇਕ ਲਹਿਰ ਹਾਂ ਤੜਪਦੀ
ਦਰਿਆ ਦਿਸੇ ਤਾਂ ਕੰਬਾਂ ਕਿਤੇ ਇਸ ‘ਚ ਰਲ ਨਾ ਜਾਵਾਂ
ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ ‘ਚ ਅਸਤ ਹੋਣਾ
ਰਾਹ ਵਿਚ ਨ ਸ਼ਾਮ ਪੈ ਜਏ, ਕਿਤੇ ਦੂਰ ਢਲ ਨ ਜਾਵਾਂ
ਚਾਨਣ ਜਦੋਂ ਕਰੀਦਾ, ਤਾਂ ਸੇਕ ਵੀ ਜਰੀਦਾ
ਏਦਾਂ ਨਹੀਂ ਕਰੀਦਾ ਹਾਇ ਮੈਂ ਬਲ ਨ ਜਾਵਾਂ
ਅੱਜ ਕਲ ਉਹ ਵਾਕ ਬੁਣਦਾ, ਲਫਜ਼ਾਂ ਦੇ ਜਾਲ ਉਣਦਾ
ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ ‘ਚੋਂ ਨਿਕਲ ਨ ਜਾਵਾਂ…………
Sim Sim Barfa-ਸਿਮ ਸਿਮ ਬਰਫਾਂ ਢਲਦੀਆਂ,
Aug 9th
ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ
ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ
ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ…..
ਮਿਠਾਸ ਝੂਠ ਦੀ ਪੀ ਪੀ ਨਾ ਟੁੱਟਣਾ ਸ਼ਹਿਰ ਦਾ ਤਾਪ
ਲਿਆ ਜੇ ਸੱਚ ਦੀ ਕੌੜੀ ਕਿਤੋਂ ਕੁਨੀਨ ਮਿਲੇ
ਅੱਜ ਕਲ ਉਹ ਵਾਕ ਬੁਣਦਾ, ਲਫਜ਼ਾਂ ਦੇ ਜਾਲ ਉਣਦਾ
ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ ‘ਚੋਂ ਨਿਕਲ ਨ ਜਾਵਾਂ…………
Tere Kalam Nu-ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨੇ ਮਿਲੇ
Aug 9th
ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨੇ ਮਿਲੇ
ਦਿਖਾਈ ਦੇਣ, ਜੇ ਹੰਝੂ ਦੀ ਖੁਰਦਬੀਨ ਮਿਲੇ
ਸਦਾ ਭਟਕਦਾ ਰਿਹਾਂ ਮੈਂ ਗਜ਼ਲ ਦਾ ਖਾਨਾਬਦੋਸ਼
ਨਵਾਂ ਖਿਆਲ ਕੋਈ ਜਾਂ ਨਵੀਂ ਜ਼ਮੀਨ ਮਿਲੇ
ਹਰੇਕ ਲਫਜ਼ ਨੁੰ ਕੱਟਦੇ ਨੇ ਇਉਂ ਕਿ ਰੱਤ ਨਿਕਲੇ
ਤੇਰੇ ਕਲਾਮ ਨੂੰ ਕਿਆ ਖੂਬ ਨੁਕਤਾਚੀਨ ਮਿਲੇ
ਉਹ ਲਾਹ ਕੇ ਲੈ ਗਿਆ ਤਸਵੀਰ ਪਰ ਮੇਰੀ ਹਿੱਕ ਵਿਚ
ਉਹ ਮੇਖ ਭੁੱਲ ਗਿਆ ਆਖੀਂ ਜੇ ਉਹ ਮਕੀਨ ਮਿਲੇ
ਦੁਫਾੜ ਕਰ ਕੇ ਜ਼ਮੀਨਾਂ ਤੇ ਚੀਰ ਰੂਹੋਂ ਬਦਨ
ਸਿਊਣ ਵਾਸਤ ਵਿਧਵਾ ਨੂੰ ਇਕ ਮਸ਼ੀਨ ਮਿਲੇ
ਹਰੇਕ ਕੋਲ ਸੀ ਅਪਣਾ ਅਲੱਗ-ਅਲੱਗ ਪਾਣੀ
ਝਨਾਂ ਦੇ ਕੰਡੇ ਤੇ ਲਾਹੌਰ ਦੇ ਸ਼ੁਕੀਨ ਮਿਲੇ
ਮਿਠਾਸ ਝੂਠ ਦੀ ਪੀ ਪੀ ਨਾ ਟੁੱਟਣਾ ਸ਼ਹਿਰ ਦਾ ਤਾਪ
ਲਿਆ ਜੇ ਸੱਚ ਦੀ ਕੌੜੀ ਕਿਤੋਂ ਕੁਨੀਨ ਮਿਲੇ
ਸਿਵੇ ਚੋਂ ਲੈ ਗਏ ਪਹਿਚਾਣ ਕੇ ਉਹ ਸੀਨੇ ਦੀ ਲਾਟ
ਖੁਦਾ ਦਾ ਸ਼ੁਕਰ ਕਿ ਮੈਨੂੰ ਉਹ ਜਾਂਨਸ਼ੀਨ ਮਿਲੇ……..